Intensified Information, Education, and Communication (IEC) campaign to strengthen the District Integrated Strategy for HIV/AIDS (Disha) launched at MM Modi College, Patiala
Patiala: 12 August, 2025
The Punjab State AIDS Control Society, under the Department of Health and Family Welfare, Government of Punjab, in collaboration with Multani Mal Modi College Patiala, today launched an intensified Information, Education, and Communication (IEC) campaign to strengthen the District Integrated Strategy for HIV/AIDS (Disha)in Patiala district. In this awareness campaign Dr Malkit Singh Mann, Assistant Director Department of Youth services, Patiala, Dr. Gurpreet Singh Nagra District Tuberculosis Officer cum District AIDS Control Officer, Patiala and Dr. Krishan Incharge Antiretroviral Therapy Centre, Patiala were present. In this event Poonam Kala Munch presented their Nukkud Nattak for creating awareness among students about AIDS and its prevention.
Principal, Dr. Neeraj Goyal said that awareness and education are keys for preventing HIV/AIDS. This campaign will not only spread awareness but also encourage people to undergo testing and seek treatment. Our college is proud to be associated with this initiative, and I believe it will make a significant difference in the lives of many.
Chief Guest District Civil Surgeon Dr. Jagpalinder Singh told that the campaign will focus on promoting awareness about HIV/AIDS transmission, prevention, treatment and Tuberculosis awareness. It will target high-risk groups, youth, and the general public through interactive sessions, workshops, and outreach programs. The campaign will also aim to reduce stigma and discrimination associated with HIV/AIDS.
Nodal Officer and in charge of Red Ribbon Club, Dr. Rajeev Sharma told that this campaign aims to raise awareness about HIV/AIDS, promote preventive practices, and encourage people to get tested and know their status, thereby reducing the spread of the disease and mitigating its impact on individuals and communities.
College NSS Programme Officers, Dr. Sanjeev Kumar, Dr. Davinder Singh and Dr. Gagandeep Kaur assured that NSS volunteers will actively participate in this campaign and will help in spreading awareness about HIV/AIDS among youth and students. We believe that this campaign will be a great opportunity for our volunteers to serve the community and general public.
Prof. Navneet Kaur as a resource person and a judge declared winners of ‘Poster making and slogan writing competition in which Parminder Singh from Government Kirti College, Nial Patran won the first prize. The second prize was bagged by Sukhwinder kaur, Multani Mal Modi College, Patiala and the third position was won by Manjot Singh
The stage was conducted by Dr. Sanjeev Kumar and Yadvinder from Punjab State AIDS Control Society (PSAC).
The vote of thanks was presented by Dr. Malkit Maan, Assistant Director, Department of Youth Services, Patiala, Punjab.
ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ‘ਚ ਐਚ.ਆਈ.ਵੀ.ਏਡਜ਼ (ਦਿਸ਼ਾ) ਲਈ ਜ਼ਿਲ੍ਹਾ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਜਾਣਕਾਰੀ, ਸਿੱਖਿਆ ਅਤੇ ਸੰਚਾਰ ਮੁਹਿੰਮ ਦਾ ਆਰੰਭ
ਪਟਿਆਲਾ :12 ਅਗਸਤ, 2025
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਪੰਜਾਬ ਸਰਕਾਰ ਵੱਲੋਂ ਅੱਜ ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਐਚ.ਆਈ.ਵੀ.ਏਡਜ਼ (ਦਿਸ਼ਾ) ਲਈ ਜ਼ਿਲ੍ਹਾ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ) ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਜਾਗਰੂਕਤਾ ਮੁਹਿੰਮ ਵਿੱਚ ਡਾ. ਮਲਕੀਤ ਸਿੰਘ ਮਾਨ, ਸਹਾਇਕ ਡਾਇਰੈਕਟਰ, ਯੂਥ ਸਰਵਿਸਜ਼ ਵਿਭਾਗ, ਪਟਿਆਲਾ; ਡਾ. ਗੁਰਪ੍ਰੀਤ ਸਿੰਘ ਨਾਗਰਾ, ਜ਼ਿਲ੍ਹਾ ਟਿਊਬਰਕੁਲੋਸਿਸ ਅਫ਼ਸਰ-ਕਮ-ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ, ਪਟਿਆਲਾ; ਯਾਦਵਿੰਦਰ ਸਿੰਘ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਡਾ. ਕ੍ਰਿਸ਼ਨ, ਇੰਚਾਰਜ ਐਂਟੀ ਰੈਟਰੋਵਾਇਰਲ ਥੈਰੇਪੀ ਸੈਂਟਰ, ਪਟਿਆਲਾ ਹਾਜ਼ਰ ਸਨ। ਇਸ ਮੌਕੇ ‘ਪੂਨਮ ਕਲਾ ਮੰਚ’ ਵੱਲੋਂ ਵਿਦਿਆਰਥੀਆਂ ਵਿੱਚ ਏਡਜ਼ ਅਤੇ ਇਸ ਦੇ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਪੇਸ਼ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਜਾਗਰੂਕਤਾ ਅਤੇ ਸਿੱਖਿਆ ਹੀ ਐਚ.ਆਈ.ਵੀ./ਏਡਜ਼ ਤੋਂ ਬਚਾਅ ਦੇ ਮੁੱਖ ਸਾਧਨ ਹਨ। ਇਹ ਮੁਹਿੰਮ ਨਾ ਸਿਰਫ਼ ਜਾਗਰੂਕਤਾ ਫੈਲਾਏਗੀ, ਸਗੋਂ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਇਲਾਜ ਲਈ ਪ੍ਰੇਰਿਤ ਵੀ ਕਰੇਗੀ। ਸਾਡੇ ਕਾਲਜ ਨੂੰ ਇਸ ਮੁਹਿੰਮ ਨਾਲ ਜੁੜ ਕੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਕਈਆਂ ਦੀ ਜ਼ਿੰਦਗੀ ‘ਚ ਵੱਡਾ ਬਦਲਾਅ ਲਿਆਵੇਗੀ।
ਜ਼ਿਲ੍ਹਾ ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਐਚ.ਆਈ.ਵੀ./ਏਡਜ਼ ਦੇ ਸੰਚਾਰ, ਰੋਕਥਾਮ ਅਤੇ ਟਿਯੂਬਰਕਲੋਸਿਸ (ਟੀ.ਬੀ.) ਦੇ ਇਲਾਜ ਬਾਰੇ ਜਾਗਰੂਕਤਾ ਵਧਾਉਣ ‘ਤੇ ਕੇਂਦ੍ਰਿਤ ਰਹੇਗੀ। ਇਹ ਉੱਚ-ਖ਼ਤਰੇ ਵਾਲੇ ਸਮੂਹਾਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਇੰਟਰਐਕਟਿਵ ਸੈਸ਼ਨਾਂ, ਵਰਕਸ਼ਾਪਾਂ ਅਤੇ ਆਊਟਰੀਚ ਪ੍ਰੋਗਰਾਮਾਂ ਰਾਹੀਂ ਜਾਗਰੂਕ ਬਣਾਏਗੀ। ਇਸ ਮੁਹਿੰਮ ਦਾ ਇੱਕ ਉਦੇਸ਼ ਐਚ.ਆਈ.ਵੀ./ਏਡਜ਼ ਨਾਲ ਜੁੜੀ ਬਦਨਾਮੀ ਅਤੇ ਭੇਦਭਾਵ ਨੂੰ ਘਟਾਉਣਾ ਵੀ ਹੈ।
ਰੈਡ ਰਿਬਨ ਕਲੱਬ ਦੇ ਨੋਡਲ ਅਧਿਕਾਰੀ ਅਤੇ ਇੰਚਾਰਜ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਐਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣਾ, ਰੋਕਥਾਮ ਲਈ ਸੁਰੱਖਿਅਤ ਤਰੀਕੇ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ।
ਕਾਲਜ ਦੇ ਐੱਨ.ਐੱਸ.ਐੱਸ ਪ੍ਰੋਗਰਾਮ ਅਧਿਕਾਰੀਆਂ ਡਾ. ਸੰਜੀਵ ਕੁਮਾਰ, ਡਾ. ਦਵਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਨੇ ਯਕੀਨ ਦਵਾਇਆ ਕਿ ਐੱਨ.ਐੱਸ.ਐੱਸ ਵਲੰਟੀਅਰ ਇਸ ਮੁਹਿੰਮ ਵਿੱਚ ਸਰਗਰਮ ਹਿੱਸਾ ਲੈਣਗੇ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਵਿੱਚ ਐਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਹਿਯੋਗ ਦੇਣਗੇ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਵਲੰਟੀਅਰਾਂ ਲਈ ਕਮਿਊਨਿਟੀ ਅਤੇ ਆਮ ਜਨਤਾ ਦੀ ਸੇਵਾ ਕਰਨ ਦਾ ਮੌਕਾ ਹੈ।
ਰਿਸੋਰਸ ਪਰਸਨ ਅਤੇ ਜੱਜ ਵਜੋਂ ਪ੍ਰੋ. ਨਵਨੀਤ ਕੌਰ ਨੇ ‘ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ’ ਦੇ ਜੇਤੂਆਂ ਦਾ ਐਲਾਨ ਕੀਤਾ। ਸਰਕਾਰੀ ਕੀਰਤੀ ਕਾਲਜ, ਨਿਆਲ ਪਾਤੜਾਂ ਦੇ ਪਰਮਿੰਦਰ ਸਿੰਘ ਨੇ ਪਹਿਲਾ ਇਨਾਮ ਜਿੱਤਿਆ। ਦੂਜਾ ਇਨਾਮ ਮਲਤਾਨੀ ਮਲ ਮੋਦੀ ਕਾਲਜ, ਪਟਿਆਲਾ ਦੀ ਸੁਖਵਿੰਦਰ ਕੌਰ ਨੇ ਹਾਸਲ ਕੀਤਾ ਅਤੇ ਤੀਜਾ ਇਨਾਮ ਮਨਜੋਤ ਸਿੰਘ ਨੇ ਜਿੱਤਿਆ।
ਮੰਚ ਸੰਜਾਲਨ ਡਾ. ਸੰਜੀਵ ਕੁਮਾਰ ਅਤੇ ਯਾਦਵਿੰਦਰ ਸਿੰਘ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਕੀਤਾ ਗਿਆ। ਧੰਨਵਾਦ ਦਾ ਮਤਾ ਡਾ. ਮਲਕੀਤ ਸਿੰਘ ਮਾਨ, ਸਹਾਇਕ ਡਾਇਰੈਕਟਰ, ਯੂਥ ਸਰਵਿਸਜ਼ ਵਿਭਾਗ, ਪਟਿਆਲਾ ਵੱਲੋਂ ਪ੍ਰਸਤੁਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸਾਰੇ ਅਧਿਆਪਕ ਅਤੇ ਸਟਾਫ ਮੈਂਬਰ ਹਾਜ਼ਰ ਸਨ।